ਪੰਜਾਬੀ ਸਭਿਆਚਾਰ ਵਿਚ ਮਾਨਸਿਕ ਸਿਹਤ ਬਾਰੇ ਜਿਆਦਾ ਗੱਲ ਨਹੀਂ ਹੁੰਦੀ

wheat against sunset and water.jpg

ਸਮਲਿੰਗੀ, ਲੈਸਬੀਅਨ, ਬਾਈ-ਸੇਕਸ਼ੂਅਲ, ਟ੍ਰਾਂਸਜੈਂਡਰ (queer, LGBTQ+)ਹੋਣ ਦਾ ਮਤਲਬ ਹੈ ਕਿ ਕਈ ਵਾਰ ਲੋਕ ਮਹਿਸੂਸ ਕਰਦੇ ਹਨ ਕਿ ਉਨ੍ਹਾਂ ਨੂੰ ਤੁਹਾਡੇ ਨਾਲ ਵੱਖਰੇ ਠੰਗ ਨਾਲ ਪੇਸ਼ ਆਉਣ ਦਾ ਅਧਿਕਾਰ ਹੈ। ਇਹ ਤਣਾਅਪੂਰਨ ਹੋ ਸਕਦਾ ਹੈ ਅਤੇ ਚਿੰਤਾ, ਉਦਾਸੀ ਜਾਂ ਬਹੁਤ ਜ਼ਿਆਦਾ ਸ਼ਰਾਬ ਪੀਣ ਜਾਂ ਨਸ਼ੀਲੇ ਪਦਾਰਥ ਲੈਣ ਦੀ ਸਮੱਸਿਆਵਾਂ ਪੈਦਾ ਕਰ ਸਕਦਾ ਹੈ ।

ਇਹ ਮਹੱਤਵਪੂਰਣ ਹੈ ਕਿ ਤੁਸੀਂ ਆਪਣੀ ਮਾਨਸਿਕ ਸਿਹਤ ਬਾਰੇ ਸੋਚਣ ਲਈ ਸਮਾਂ ਕਡੋ ਅਤੇ ਜੇ ਤੁਹਾਡੀਆਂ ਭਾਵਨਾਵਾਂ ਤੁਹਾਡੇ ਵਸੋਂ ਬਾਹਰ ਹੋ ਰਹੀਆਂ ਹਨ - ਤੁਹਾਨੂੰ ਇਸ ਬਾਰੇ ਕਿਸੇ ਨਾਲ ਗੱਲ ਕਰਨ ਦੀ ਜ਼ਰੂਰਤ ਹੋ ਸਕਦੀ ਹੈ।

ਪੰਜਾਬੀ ਸਭਿਆਚਾਰ ਵਿਚ ਮਾਨਸਿਕ ਸਿਹਤ ਬਾਰੇ ਜਿਆਦਾ ਗੱਲ ਨਹੀਂ ਹੁੰਦੀ। ਇਹ ਅਜੀਬ ਹੈ ਕਿਉਂਕਿ ਉਦਾਸੀ ਅਤੇ ਚਿੰਤਾ ਬਹੁਤ ਆਮ ਹੈ ਅਤੇ ਇਹ ਸੰਭਾਵਨਾ ਹੈ ਕਿ ਤੁਸੀਂ ਕਿਸੇ ਨੂੰ ਜਾਣਦੇ ਹੋ ਜਿਨ੍ਹਾਂ ਨੇ ਕੋਈ ਮਾਨਸਿਕ ਬਿਮਾਰੀ ਦਾ ਸਾਹਮਣਾ ਕੀਤਾ ਹੈ ।

ਜੇ ਤੁਸੀਂ ਇਸ ਨਾਲ ਸੰਘਰਸ਼ ਕਰ ਰਹੇ ਹੋ ਤਾਂ ਬਿਹਤਰ ਹੈ ਕੇ ਤੁਸੀਂ ਕਿਸੇ ਤੋਂ ਸਹਾਇਤਾ ਲਓ ।

ਤੁਸੀਂ ਆਪਣੀ ਮਾਨਸਿਕ ਸਿਹਤ ਦੀ ਰੱਖਿਆ ਲਈ ਕੁਝ ਚੀਜ਼ਾਂ ਕਰ ਸਕਦੇ ਹੋ ਭਾਵੇਂ ਤੁਸੀਂ ਬਿਮਾਰ ਨਹੀਂ ਹੋ. ਆਪਣੀ ਰੁੂਟੀਨ ਬਾਰੇ ਸੋਚੋ ਅਤੇ ਜੋ ਅਤੇ ਆਰਾਮ ਕਰਨ ਲਈ ਨਿਯਮਤ ਸਮਾਂ ਕਡੋ। ਖੋਜ ਨੇ ਦਿਖਾਇਆ ਹੈ ਕਿ ਕੋਮਲ ਕਸਰਤ ਵੀ ਸਾਡੀ ਮਾਨਸਿਕ ਸਿਹਤ ਲਈ ਲਾਭਕਾਰੀ ਹੈ, ਇਸ ਲਈ ਜੇ ਤੁਸੀਂ ਸੈਰ ਕਰਨ ਜਾ ਸਕਦੇ ਹੋ ਜਾਂ ਹਲਕੀ ਕਸਰਤ ਸਕਦੇ ਹੋ ।

ਜੇ ਤੁਸੀਂ ਇਸ ਬਾਰੇ ਹੋਰ ਜਾਣਨਾ ਚਾਹੁੰਦੇ ਹੋ ਤਾਂ ਸਾਡੀ ਵੈਬਸਾਈਟ ਦੇ ਸਰੋਤ ਭਾਗ ਤੇ ਜਾਓ।

ਖੁੱਲੀ ਸੋਚ ਪ੍ਰਾਜੈਕਟ

translated by Guntas Kaur, contact: guntaskaur12@gmail.com

Previous
Previous

The Open Minds Project [English Version]

Next
Next

ਪੰਜਾਬੀ ਅਤੇ ਗੇ (ਸਮਲਿੰਗੀ)? - ਕੋਈ ਗਲ ਨਹੀ !