ਪੰਜਾਬੀ ਅਤੇ ਗੇ (ਸਮਲਿੰਗੀ)? - ਕੋਈ ਗਲ ਨਹੀ !

It%27s+ok+to+be+gay.jpg

ਇਹ ਆਮ ਗੱਲ ਹੈ ਕਿ ਅਸੀਂ ਉਨ੍ਹਾਂ ਲੋਕਾਂ ਦੀਆਂ ਕਦਰਾਂ ਅਤੇ ਵਿਸ਼ਵਾਸਾਂ ਨੂੰ ਧਾਰਣਾ ਕਰੀਏ ਜੋ ਸਾਨੂੰ ਬਚਪਨ ਤੋਂ ਪਾਲਦੇ ਹਨ। ਸਾਡੇ ਵਿਚੋਂ ਜਿਹੜੇ ਪੰਜਾਬੀ ਕਦਰਾਂ ਨਾਲ ਵਡੇ ਹੋਏ ਹਨ ਉਹ ਆਮ ਤੌਰ ਤੇ ਸਮਝਦੇ ਹਨ ਕਿ ਸਾਡੇ ਜਨਮ ਵੇਲੇ ਨਿਰਧਾਰਤ ਸੈਕਸ (‘female’ or ‘male’) ਸਾਡੀ ਜ਼ਿੰਦਗੀ ਦਾ ਰਸਤਾ ਨਿਰਧਾਰਤ ਕਰਦਾ ਹੈ ਅਤੇ ਸਾਨੂੰ ਸਮਾਨ ਪਿਛੋਕੜ ਵਾਲੇ ਕਿਸੇ ਵਿਅਕਤੀ ਨਾਲ ਹੈਟਰੋਸੈਕਸ਼ੂਅਲ ਵਿਆਹ ਕਰਾਉਣਾ ਚਾਹੀਦਾ ਹੈ।

 ਜਦੋਂ ਕਿਸੇ ਨੂੰ ਅਹਿਸਾਸ ਹੁੰਦਾ ਹੈ ਉਹ ਸਮਲਿੰਗੀ, ਲੈਸਬੀਅਨ,ਬਾਈ-ਸੈਕਸ਼ੂਅਲ,ਟ੍ਰਾਂਸਜੈਂਡਰ (queer, LGBTQ+)ਹਨ ਉਹ ਪ੍ਰਕਿਰਿਆ ਤਣਾਅ ਭਰਪੂਰ ਹੋ ਸਕਦੀ ਹੈ। ਤੁਹਾਨੂੰ ਅਹਿਸਾਸ ਹੁੰਦਾ ਹੈ ਕਿ ਤੁਹਾਨੂੰ ਆਪਣੇ ਪਰਿਵਾਰ ਅਤੇ ਦੋਸਤਾਂ ਨੂੰ ਜਿਊਣ,ਪਿਆਰ ਕਰਨ ਅਤੇ ਦੁਨੀਆ ਵਿਚ ਆਪਣਾ ਰਸਤਾ ਬਣਾਉਣ ਬਾਰੇ ਨਵੇਂ ਵਿਚਾਰਾਂ ਬਾਰੇ ਜਾਣੂ ਕਰਾਉਣਾ ਪਏਗਾ।

ਇਹ ਯਾਦ ਰੱਖਣਾ ਜਰੂਰੀ ਹੈ ਕਿ LGBTQ + ਹੋਣ ਵਿੱਚ ਕੁਝ ਵੀ ਗਲਤ ਨਹੀਂ ਹੈ। ਦੂਸਰੇ ਵਿਅਕਤੀਆਂ ਦੇ 'ਸਹੀ' ਜਾਂ  ‘ਸਧਾਰਣ’’ ਤੇ ਪੱਕਾ ਵਿਸ਼ਵਾਸ ਹੋ ਸਕਦਾ ਹੈ ਪਰ ਕਿਸੇ ਨੂੰ ਵੀ ਤੁਹਾਡੀ ਸੇਕ੍ਸ਼ੂਐਲਟੀ ਜਾਂ ਲਿੰਗ ਸ਼ਖਸੀਅਤ ਲਈ ਤੁਹਾਡੇ ਤੇ ਇਤਰਾਜ਼ ਕਰਨ ਦਾ ਅਧਿਕਾਰ ਨਹੀਂ ਹੈ।

ਇਹ ਵੀ ਮਹੱਤਵਪੂਰਨ ਹੈ ਕਿ ਤੁਸੀਂ ਆਪਣੇ ਆਪ ਨੂੰ ਅਤੇ ਆਪਣੇ ਆਸ ਪਾਸ ਦੇ ਲੋਕਾਂ ਨੂੰ ਚੀਜ਼ਾਂ ਦੀ ਆਦਤ ਪਾਉਣ ਲਈ ਸਮਾਂ ਦਿਓ ।ਆਪਣੇ ਆਪ ਨੂੰ ਸਰੀਰਕ ਅਤੇ ਭਾਵਨਾਤਮਕ ਤੌਰ ਤੇ ਸੁਰੱਖਿਅਤ ਰੱਖੋ ਅਤੇ ਉਹਨਾਂ ਲੋਕਾਂ ਨੂੰ ਲੱਭੋ ਜੋ ਤੁਹਾਨੂੰ ਪੂਰੀ ਤਰਾਂਹ ਸਵੀਕਾਰ ਕਰਨਗੇ ।

 ਚੰਗੀ ਖ਼ਬਰ ਇਹ ਹੈ ਕਿ ਵਿਸ਼ਵ ਵਿਚ ਬਹੁਤ ਸਾਰੇ ਪੰਜਾਬੀ LGBTQ+ ਲੋਕ ਹਨ ਅਤੇ ਜੇ ਤੁਹਾਡੇ ਕੋਲ ਇੰਟਰਨੈਟ ਦੀ ਵਰਤੋਂ ਹੈ ਤਾਂ ਤੁਹਾਨੂੰ ਦੂਸਰੇ ਪੰਜਾਬੀ LGBTQ+ ਲੋਕਾਂ ਨਾਲ ਜੁੜਨ ਦੀ ਕੋਸ਼ਿਸ਼ ਕਰੋ । ਉਹ ਤੁਹਾਨੂੰ ਸਰੋਤ ਲੱਭਣ ਵਿੱਚ ਸਹਾਇਤਾ ਕਰ ਸਕਦੇ ਹਨ । ਪੰਜਾਬੀ LGBTQ + ਪਰਿਵਾਰ ਅੰਤਰਰਾਸ਼ਟਰੀ ਹੈ - ਤੁਸੀਂ ਇਕੱਲੇ ਨਹੀਂ ਹੋ!

 ਖੁੱਲੀ ਸੋਚ ਪ੍ਰਾਜੈਕਟ

translated by Guntas Kaur, contact: guntaskaur12@gmail.com

 

Previous
Previous

ਪੰਜਾਬੀ ਸਭਿਆਚਾਰ ਵਿਚ ਮਾਨਸਿਕ ਸਿਹਤ ਬਾਰੇ ਜਿਆਦਾ ਗੱਲ ਨਹੀਂ ਹੁੰਦੀ

Next
Next

ਓਪਨ ਮਾਈਂਡਜ਼ ਪ੍ਰੋਜੈਕਟ - ਅਸੀਂ ਕੌਣ ਹਾਂ?